What is Punjab - Can it become Khalistan?

Analyst
By -
0
ਪੰਜਾਬ, ਪੰਜਾਬ ਸੀ, ਪੰਜਾਬ ਹੈ ਤੇ ਪੰਜਾਬ ਹੀ ਰਹੇਗਾI ਇਹ ਨਾ ਕਦੇ ਹਿੰਦੂ ਰਾਸ਼ਟਰ ਬਣੇਗਾ ਤੇ ਨਾ ਕਦੇ ਖਾਲਿਸਤਾਨ I ਪੰਜਾਬ ਸ਼ਬਦ ਸਾਡੇ ਦਸਾਂ ਗੁਰੂਆਂ ਦੇ ਮੂੰਹ ਦੇ ਬੋਲਾਂ ਵਰਗਾ ਹੈ I ਪੰਜਾਬ ਉਹ ਹੈ ਜਿੱਥੇ ਸਿੱਖੀ ਦੇ ਪ੍ਰਚਾਰ ਲਈ ਮੁਸਲਮਾਨ ਬਾਬੇ ਮਰਦਾਨੇ ਦੀਆਂ ਧੁੰਨਾ ਨੇ ਬਾਣੀ ਚ ਰਸ ਭਰਿਆ I ਪੰਜਾਬ ਉਹ ਹੈ ਜਿੱਥੇ ਹਿੰਦੂ ਦੀਵਾਨ ਟੋਡਰ ਮੱਲ ਨੇ ਸਾਹਿਬਜਾਦਿਆਂ ਦੇ ਸੰਸਕਾਰ ਲਈ ਸਬ ਤੋਂ ਮਹਿੰਗੀ ਜਗ੍ਹਾ ਖਰੀਦੀ I ਇਹ ਉਹ ਥਾਂ ਹੈ ਜਿੱਥੇ ਹਿੰਦੂ ਆਪਣੇ ਵੱਡੇ ਪੁੱਤਰ ਨੂੰ ਸਿੱਖ ਬਣਾਉਂਦੇ ਸੀ I ਇਹ ਉਹ ਥਾਂ ਹੈ ਜਿੱਥੇ ਹਿੰਦੂ ਕੁੱਖਾਂ ਚੋਂ ਜੰਮੇ ਪੁੱਤ ਸਿੱਖ ਬਣੇ I ਇਹ ਧਰਤੀ ਨੇ ਉਹ ਸਿੱਖ ਪੈਦਾ ਕੀਤੇ ਜੋ ਹਿੰਦੂਆਂ ਦੀਆਂ ਬੱਚੀਆਂ ਲਈ ਆਪਾ ਵਾਰ ਗਏ I ਚੰਦ ਲੋਕਾਂ ਪਿੱਛੇ ਲੱਗ ਕਿ ਆਪਣਾ ਭਾਈਚਾਰਾ ਖਰਾਬ ਨਾ ਕਰੋ I ਜੇ ਕੋਈ ਹਿੰਦੂ ਬੰਦਾ ਸਿੱਖ ਖਿਲਾਫ ਬੋਲਦਾ ਤਾਂ ਹਿੰਦੂ ਉਸ ਨੂੰ ਪਾਸੇ ਕਰਨ ਤੇ ਜੇ ਕੋਈ ਸਿੱਖ ਹਿੰਦੂ ਖਿਲਾਫ ਬੋਲਦਾ ਤਾਂ ਸਿੱਖ ਇਹੋ ਜਹੇ ਬੰਦੇ ਨੂੰ ਬਾਹਰ ਦਾ ਰਸਤਾ ਦਿਖਾਉਣ I🙏🙏

Post a Comment

0Comments

Post a Comment (0)